ਪਾਠ ਵਿਓਂਤ

ਅਸੀਂ ਸਕੂਲ ਅਤੇ ਅਧਿਆਪਕਾਂ ਵਾਸਤੇ ਪੰਜ ਸੈਸ਼ਨਾਂ ਵਾਲੇ ਪਾਠਾਂ ਦੀ ਵਿਓਂਤ ਬਣਾਈ ਹੈ ਤਾਂ ਕਿ ਵੈਬਸਾਈਟ ਦੀ ਵਰਤੋਂ ਨਾਲ ਕਾਮਾਗਾਟਾ ਮਾਰੂ ਨੂੰ ਡੂੰਘਾਈ ਵਿੱਚ ਸਮਝਿਆ ਜਾ ਸਕੇ। ਇਹਨਾਂ ਪੰਜ ਭਾਗਾਂ ਦਾ ਮਕਸਦ ਵਿਦਿਆਰਥੀਆਂ ਨੂੰ ਕਾਮਾਗਾਟਾ ਮਾਰੂ ਦੀ ਘਟਨਾ ਬਾਰੇ ਜਾਣੂ ਅਤੇ ਸੂਚੇਤ ਕਰਵਾਉਣਾ ਹੈ। ਕਾਮਾਗਾਟਾ ਮਾਰੂ ਨਾਲ ਸਬੰਧਤ ਕਈ ਗੁੰਝਲਦਾਰ ਮੁੱਦੇ ਹਨਸਣੇ ਇਸ ਦੇ ਕਿ ਜਹਾਜ਼ ਵੈਨਕੂਵਰ ਕਿਸ ਸੰਦਰਭ ਵਿਚ ਪਹੁੰਚਿਆ ਸੀ;ਕੁਝ ਲੋਕਾਂ ਨੂੰ ਬਾਹਰ ਰੱਖਣ ਵਾਲੀਆਂ ਕੈਨੇਡਾ ਦੀਆਂ ਕੌਮੀ ਨੀਤੀਆਂਅਤੇ ਕਿਸ ਤਰ੍ਹਾਂ ਪਿਛਲੇ ਸੌ ਸਾਲਾਂ ਦੌਰਾਨ ਸਾਊਥ ਏਸ਼ੀਅਨ ਭਾਈਚਾਰਿਆਂ ਨੇ ਕੈਨੇਡਾ ਵਿਚ ਵਿਕਾਸ ਤੇ ਉਨਤੀ ਕੀਤੀ ਹੈ।