ਕ੍ਰਿਆਸ਼ੀਲ ਸਮਾਂ-ਰੇਖਾ: (ਇੰਟਰਐਕਟਿਵ ਟਾਇਮਲਾਇਨ)

ਜੇਕਰ ਦੁਨੀਆ ਨੂੰ ਕਾਮਾਗਾਟਾ ਮਾਰੂ ਦੀਆਂ ਨਜ਼ਰਾਂ ਰਾਹੀਂ ਦੇਖੀਏ ਤਾਂ ਇਸ ਦੀ ਕਹਾਣੀ ਸਥਾਨਿਕ ਅਤੇ ਅੰਤਰਰਾਸ਼ਟਰੀ ਵਾਰਦਾਤਾਂ ਨਾਲ ਬੜੇ ਦਿਲਚਸਪ ਸੰਬੰਧ ਸਾਹਮਣੇ ਲਿਆਉਂਦੀ ਹੈ। ਇਹ ਕ੍ਰਿਆਸ਼ੀਲ ਸਮਾਂ-ਰੇਖਾ (ਇੰਟਰਐਕਟਿਵ ਟਾਇਮਲਾਇਨ) ਕਾਮਾਗਾਟਾ ਮਾਰੂ ਦੀਆਂ ਘਟਨਾਵਾਂ ਨੂੰ ਭੂਗੋਲਕ ਤੇ ਕਾਲਕ੍ਰਿਮਕ ਪੱਖੋਂ, ਹੋਰ ਵੱਡੀਆਂ ਘਟਨਾਵਾਂ ਨਾਲ ਜੋੜ ਕੇ ਵੇਖਣ ਦਾ ਰਾਹ ਵੀ ਪੇਸ਼ ਕਰਦੀ ਹੈ।ਇਸ ਤੋਂ ਇਲਾਵਾ, ਸਮਾਂ-ਰੇਖਾ (ਟਾਈਮਲਾਈਨ) 1914 ਦੀਆਂ ਹੱਦਾਂ ਪਾਰ ਕਰ ਕੇ, ਕੈਨੇਡਾ ਵਿਚ ਦੱਖਣੀ ਏਸ਼ੀਆਈ (ਸਾਉਥ ਏਸ਼ੀਅਨ) ਭਾਈਚਾਰੇ ਦੇ ਲਗਾਤਾਰ ਚਲਦੇ ਆ ਰਿਹੇ ਇਤਿਹਾਸ ਨੂੰ ਵੀ ਦੇਖਦੀ ਹੈ।

ਸਮਾਂ-ਰੇਖਾ (ਟਾਇਮਲੲਇਨ) ਦਾ ਪਹਿਲਾ ਭਾਗ ਚਾਰ ਵੱਖੋ ਵੱਖਰੇ ਖੇਤਰਾਂ ਨੂੰ ਪੇਸ਼ ਕਰਦਾ ਹੈ: ਉੱਤਰੀ ਹਿੰਦੋਸਤਾਨ, ਲੰਡਨ, ਔਟਵਾ ਅਤੇ ਵੈਨਕੂਵਰ। ਅਤੇ ਦੇਖਦਾ ਹੈ ਕਿ ਕਿਸ ਤਰ੍ਹਾਂ ਪਰਸਪਰ ਵਾਕਿਆਤ ਨੇ 'ਸਾਉਥ ਏਸ਼ੀਅਨਜ਼' ਨੂੰ ਭੂਗੋਲਕ ਅਤੇ ਸਥਾਨਿਕ ਪੱਧਰ 'ਤੇ ਪ੍ਰਭਾਵਤ ਕੀਤਾ। ਸਮਾਂ-ਰੇਖਾ (ਟਾਇਮਲਾਇਨ) ਦਾ ਦੂਜਾ ਹਿੱਸਾ ਅੱਜ ਦੀ ਦੁਨੀਆ ਦਾ ਨਕਸ਼ਾ ਵੀ ਪੇਸ਼ ਕਰਦਾ ਹੈ ਜੋ 'ਸਾਉਥ ਏਸ਼ੀਅਨ ਕੈਨੇਡੀਅਨ ਇਤਿਹਾਸ' ਵਿਚ ਬ੍ਰਤਾਨਵੀ ਹਿੰਦੋਸਤਾਨ ਦਾ, ਭਾਰਤ ਤੇ ਪਾਕਿਸਤਾਨ ਵਿਚ ਬੰਡੇ ਜਾਣ ਤੋਂ ਬਾਅਦ ਦੇ ਵਾਪਰੇ ਕੁਝ ਪ੍ਰਮੁੱਖ ਪਲ ਵੀ ਦਰਸਾਊਂਦਾ ਹੈ।
ਇਨ੍ਹਾਂ ਮਹਤਵਪੂਰਨ ਪਲਾਂ ਵਿੱਚ ਸ਼ਾਮਲ ਹਨ: ਰਾਜਨੀਤਕ ਜਿੱਤਾਂ ਜਿਵੇਂ, ਵੋਟ ਦਾ ਹੱਕ, ਇੰਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ, ਭਾਈਚਾਰੇ ਦੀ ਮਾਨਤਾ ਅਤੇ ਨਿੱਜੀ ਪ੍ਰਾਪਤੀਆਂ।

''ਇੰਟਰਐਕਟਿਵ ਟਾਈਮਲਾਈਨ'' ਨੂੰ ਦੇਖਣ ਲਈ, ਤੁਸੀਂ ਨਕਸ਼ੇ ਦੇ ਉੱਪਰਲੇ ਹਿੱਸੇ ਤੇ ਲਿਖੇ ਹੋਏ ਸਾਲਾਂ ਦੇ ਉੱਤੇ ਆਪਣਾ ਮਾਊਸ ਰੱਖ ਸਕਦੇ ਹੋ। ਕਿਸੀ ਘਟਨਾ ਜਾਂ ਇਤਿਹਾਸਿਕ ਦਸਤਾਵੇਜ਼ ਨੂੰ ਦੇਖਣ ਲਈ, ਮਾਊਸ ਨੂੰ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ। ਜ਼ਿਆਦਾ ਜਾਣਕਾਰੀ ਵਾਸਤੇ, ਦਸਤਾਵੇਜ਼ 'ਤੇ ਹੀ ਕਲਿਕ ਕਰੋ ਅਤੇ ਦੇਖੋ ਕਿ ਉਸ ਦਸਤਾਵੇਜ਼ ਦਾ ਹੋਰ ਇਤਿਹਾਸਿਕ ਪਲਾਂ ਨਾਲ ਕੀ ਸਬੰਧ ਹੈ।

View the Timeline