ਯਾਦ ਅਤੇ ਯਾਦ ਕਰਨਾ

ਯਾਦ, ਯਾਦਾਂ ਅਤੇ ਯਾਦ ਕਰਨਾ, ਇਹ ਸਾਰੀਆਂ ਚੀਜ਼ਾਂ ਪਹਿਚਾਨ ਨਾਲ ਸਬੰਧਤ ਹਨ।ਕਾਮਾਗਾਟਾ ਮਾਰੂ ਦੀ ਇਕ ਯਾਦ ''ਨੈਸ਼ਨਲ, ਪ੍ਰੋਵਿੰਸ਼ਲ ਅਤੇ ਮਿਉਂਸੀਪਲ'' ਆਰਕਾਈਵਜ਼ ਵਿਚ ਵੱਸੀ ਹੈ। ਇਹ ਯਾਦ ਸਰਕਾਰੀ ਦਸਤਾਵੇਜ਼ਾਂ, ਅਦਾਲਤੀ ਕਾਰਵਾਈਆਂ, ਉੱਚ ਪੱਧਰ ਦੀ ਦਿਲਚਸਪੀ, ਨਿਰਪਖਤਾ ਅਤੇ ਅਧਿਕਾਰੀ 'ਤੇ ਆਧਾਰਤ ਹੈ।ਇੱਕ ਹੋਰ ਆਰਕਾਈਵ ਵੀ ਮੌਜੂਦ ਹੈ। ਕਾਮਾਗਾਟਾ ਮਾਰੂ ਦੀਆਂ ਯਾਦਾਂ ਮੋਢੀ ਆਵਾਸੀਆਂ ਦੇ ਪਰਿਵਾਰਾਂ ਅਤੇ ਭਾਈਚਾਰੇ ਦੀਆਂ ਕਹਾਣੀਆਂ ਵਿਚ ਜਿਉਂਦੀਆਂ ਰਹੀਆਂ ਹਨ, ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ। ਇਹਨਾਂ ਆਰਕਾਈਵਜ਼ ਵਿੱਚ ਮੌਜੂਦ ਹਨ: ''ਮੌਖਿਕ ਇਤਿਹਾਸ (ਓਰਲ ਹਿਸਟਰੀਜ਼)'', ਨਿੱਜੀ ਕਹਾਣੀਆਂ, ਅਣਛਪੀਆਂ ''ਮਾਨਿਊਸਕ੍ਰਿਪਟਸ'' ਅਤੇ ਪਰਿਵਾਰਾਂ ਦੀਆਂ ਤਸਵੀਰਾਂ ਦੀਆਂ ਐਲਬਮਾਂ।

ਇਹ ਨਿੱਜੀ ਆਰਕਾਈਜ਼ ਇਤਿਹਾਸ ਦੇ ਬਾਰੇ ਨਵੇਂ ਨਜ਼ਰੀਏ ਪੇਸ਼ ਕਰਦੇ ਹਨ ਅਤੇ ਨਵੀਂ ਜਾਣਕਾਰੀ ਨੂੰ ਰੋਸ਼ਨੀ ਵਿੱਚ ਲਿਆਉਂਦੇ ਹਨ।ਲੇਕਿਨ ਕੀ ਇਹ ਜ਼ਰੂਰੀ ਹੈ ਕਿ ਆਧਿਕਾਰਿਕ ਆਰਕਾਈਵ ਅਤੇ ਨਿੱਜੀ ਆਰਕਾਈਵ ਵਖਰੇ ਹੋਣ? ਕੀ ਇਹ ਇਕ ਦੂੱਜੇ 'ਤੇ ਪ੍ਰਭਾਵ ਪਾ ਸਕਦੇ ਹਨ?  ਜਿਸ ਤਰ੍ਹਾਂ ਕੈਨੇਡਾ ਅੱਗੇ ਵੱਧ ਰਿਹਾ ਹੈ, ''ਯਾਦ ਕਿਸ ਤਰ੍ਹਾਂ ਕਰਨਾ ਹੈ?'' ਉੱਨ੍ਹਾ ਹੀ ਮਹੱਤਵਪੂਰਨ ਸਵਾਲ ਬਣ ਗਿਆ ਹੈ, ਜਿੰਨ੍ਹਾ ਕਿ ਇਕ ਮੁਲਕ ਨੇ ਕੀ ਯਾਦ ਰਖਣਾ ਹੈ।