ਕੈਨੇਡੀਅਨ ਪਹਿਚਾਨ

''ਬਾਰੀ-ਬਰਸੀ ਖਟਣ ਗਿਆ ਸੀ, ਖਟ ਕੇ ਲਿਆਂਦਾ ...''
"ਮੈਂ ਬਾਰ੍ਹਾਂ ਸਾਲਾਂ ਲਈ ਘਰੋਂ ਦੂਰ ਸਫਰ ਕੀਤਾ, ਅਤੇ ਇਸ ਸਫਰ ਤੋਂ ਬਾਅਦ ਮੁੜ ਘਰ ਨੂੰ ਲਿਆਂਦਾ''
(ਪੰਜਾਬੀ ਲੋਕਗੀਤ ਦਾ ਮੁਕਰਾ)

ਇਕ ਤੋਂ ਜ਼ਿਆਦਾ ਥਾਵਾਂ ਨਾਲ ਰਿਸ਼ਤਾ ਕਾਇਮ ਰੱਖਣਾ, ਕੈਨੇਡੀਅਨ ਬਹੁ-ਸਭਿਆਚਾਰਕ ਸਮਾਜ ਦਾ ਇੱਕ ਮੁੱਖ ਨਿਸ਼ਾਨ ਹੈ। ਕੈਨੇਡਾ ਗੈਰ-ਯੂਰਪੀਅਨ ਇੰਮੀਗ੍ਰੇਸ਼ਨ ਨੂੰ ਕਿਸ ਨਜ਼ਰਾਂ ਨਾਲ ਦੇਖਦਾ ਹੈ, ਇਹ ਨਜ਼ਰਾਂ ਪਿਛਲੀ ਸਦੀ ਤੋਂ ਬਹੁਤ ਬਦਲ ਚੁੱਕੀਆਂ ਹਨ। ਅਤੇ ਇਹ ਬਦਲਾਊ, ਕੈਨੇਡਾ ਅਤੇ ਪੂਰੀ ਦੁਨੀਆਂ ਵਿਚ ਹੋ ਰਹੇ ਬਦਲਾਊ ਨੂੰ ਦਰਸਾਉਂਦਾ ਹੈ। ਮੋਢੀ ਆਵਾਸੀਆਂ ਦੇ ਸੰਘਰਸ਼ਾਂ ਨੂੰ, ਕੈਨੇਡਾ ਦੀਆਂ ਬਦਲ ਰਹੀਆਂ ਸਰਕਾਰੀ ਨੀਤੀਆਂ ਤੋਂ ਹੀ ਰਿਹਾਈ ਮਿਲੀ, ਇਹਨਾਂ ਵਿਚੋਂ ਜ਼ਿਕਰਯੋਗ ਹਨ ੧੯੪੭ ਵਿਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਵੋਟ ਦਾ ਹੱਕ ਦੁਬਾਰਾ ਮਿਲਣਾ, ਅਤੇ ੧੯੬੦ ਦੇ ਅਖੀਰਲੇ ਸਾਲਾਂ ਵਿਚ, ਇਮੀਗ੍ਰੇਸ਼ਨ ਦੇ ਕਾਨੂਨਾਂ ਵਿਚ ਬਦਲਾਊ। ਇਹ ਮਹਤਵਪੂਰਨ ਤਬਦੀਲੀਆਂ  ਮੁੱਢਲੇ ਸਿਆਸੀ ਸੰਘਰਸ਼ੀਆਂ ਦੀ ਅਣਥਕ ਮਿਹਨਤ ਦਾ ਨਤੀਜਾ ਸੀ, ਇਹਨਾਂ ਨੇ ਆਪਣੇ ਨਵੇਂ ਦੇਸ਼ ਨਾਲ ਰਿਸ਼ਤੇ ਜੋੜੇ ਅਤੇ ਆਪਣੇ ਨੇਵੇਂ ਘਰਾਂ ਨੂੰ ਕੁਝ ਨਵਾਂ ਦਿਤਾ।

ਐਪਰ ਇੱਕ ਕੈਨੇਡੀਅਨ ਹੋਣ ਦਾ ਕੀ ਅਰਥ ਹੈ? ਕੀ ਇਹ ਧਾਰਨਾ ਸਮੇਂ ਨਾਲ ਬਦਲਦੀ ਹੈ? ਕੀ ਕੋਈ ਅਜਿਹੇ ''ਮੁੱਖ ਸੰਸਕਾਰ'' ਹਨ ਜਿਹਨਾਂ ਨਾਲ ਅਸੀਂ ਸਹਿਮਤ ਹੋ ਸੱਕਦੇ ਹਾਂ? ਜਾਂ, ਕੀ ਇਹ ਮੁਮਕਿਨ ਹੈ ਕਿ ਜ੍ਹਿਨਾਂ ਇਤਿਹਾਸਾਂ 'ਤੇ ਸਹਿਮਤੀ ਨਹੀਂ  ਹੋ ਸਕਦੀ, ਉਸ ਤੋਂ ਹੋਰ ਵਾਰਤਾਲਾਪ ਪੈਦਾ ਹੋ ਸਕਦੇ ਹਨ, ਜਿਸ ਤੋਂ ਨਵੀਨ ਅਤੇ ਡੂੰਘੇ ਸੰਬਧ ਜੋੜੇ ਜਾ ਸਕਣ?  

ਕੈਨੇਡੀਅਨ ਹੋਣ ਦਾ ਅਰਥ ਕੀ ਹੈ? ਇਸ ਬਾਰੇ ਪਿਛਲੇ ੧੦੦ ਸਾਲਾਂ ਦੌਰਾਨ ਹੋਏ ਵਿਚਾਰ ਤੁਹਾਨੂੰ ਮਿਲਣਗੇ। ਕੁਝ ਲੋਕ ਨਸਲ ਅਤੇ ਵਾਤਾਵਰਨ ਦੀਆਂ ਗੱਲਾਂ ਕਰਦੇ ਹਨ ਅਤੇ ਕਝ ਸੱਭਿਅਤਾ ਜਾਂ ਸਾਂਝੇ ਸੰਸਕਾਰਾਂ ਦੀਆਂ? ਇਸ ਵਾਰਤਾਲਾਪ ਦੀ ਰੂਪਰੇਖਾ ਅਤੇ ਬਦਲਾਊ (ਜਾਂ ਨਾਬਦਲਾਵ) ਨੂੰ ਦੇਖ ਕੇ, ਅਸੀਂ ਕੈਨੇਡਾ ਨੂੰ ਦੇਖਣ ਦੇ ਅਤੇ ਕੈਨੇਡੀਅਨ ਹੋਣ ਦੇ ਅਣਗਿਣਤ ਨਜ਼ਰੀਏ ਜਾਣ ਸਕਦੇ ਹਾਂ।