About

ਕਾਮਾਗਾਟਾ ਮਾਰੂ : ਕੰਟੀਨਿਊਇੰਗ ਜਰਨੀ ਵੈੱਬਸਾਈਟ ਸਾਈਮਨ ਫਰੇਜ਼ਰ ਯੂਨੀਵਰਸਿਟੀ ਲਾਇਬ੍ਰੇਰੀ ਦੁਆਰਾ ਤਿਆਰ ਕੀਤੀ ਗਈ ਹੈ । ਇਸਦੀ ਫੰਡਿੰਗ ਕਮਿਊਨਿਟੀ ਹਿਸਟੋਰਿਕਲ ਰੈਕਗਨਿਸ਼ਨ ਪ੍ਰਜੈਕਟ (ਸੀ ਐਚ ਆਰ ਪੀ), ਜੋ ਕਿ ਡੀਪਾਰਟਮਿੰਟ ਅਵ ਸਿਟੀਜ਼ੈਨਸ਼ਿਪ ਐਂਡ ਇਮੀਗਰੇਸ਼ਨ  ਕੈਨੇਡਾ ਦੇ ਨਾਲ ਸਬੰਧਤ ਹੈ, ਵਲੋਂ ਦਿਤੀ ਗਈ ਹੈ। ਇਸਦੇ ਤਿੰਨ ਮੁੱਖ ਉਦੇਸ਼ ਹਨ।

 1. ਕਾਮਾਗਾਟਾ ਮਾਰੂ ਦੀ ਘਟਨਾ ਕੈਨੇਡੀਅਨ  ਇਤਹਿਾਸ ਵਿਚ ਇਸਦੀ ਮਹੱਤਤਾ ਉਤੇ ਰੋਸ਼ਨੀ ਪਾਉਣਾ
 2. ਇੰਡੋ -ਕੈਨੇਡੀਅਨ - ਭਾਈਚਾਰੇ ਦੇ ਸੰਘਰਸ਼ ਅਤੇ ਯੋਗਦਾਨ ਨੂੰ ਦਿਖਾਉਣਾ ਅਤੇ ਇਨ੍ਹਾਂ  ਨੂੰ  ਕੈਨੇਡਾ ਵਰਗੇ ਬਹੁ-ਸਭਿਆਚਾਰਕ ਦੇਸ਼  ਦੇ ਸੰਦਰਭ ਵਿੱਚ ਵੇਖਣਾ ।
 3. ਸਕੂਲ  ਅਤੇ ਪੋਸਟ ਸੈਕੰਡਰੀ ਦੇ ਵਿਦਿਆਰਥੀਆਂ ਅਤੇ ਆਮ ਸਰੋਤਿਆਂ ਦੇ ਲਈ, ਕਾਮਾਗਾਟਾ ਮਾਰੂ ਸੰਬਧਿਤ ਸਿਖਲਾਈ, ਰਿਸਰਚ ਅਤੇ ਜਾਣਕਾਰੀ ਵਿਚ ਸਹਾਇਤਾ ਦੇਣੀ।

ਇਹ ਪ੍ਰੋਜੈਕਟ ਫਰਵਰੀ ੨੦੧੧ ਵਿਚ ਸ਼ੁਰੂ  ਹੋਇਆ ਸੀ ਅਤੇ ਇਸ ਵੈੱਬਸਾਈਟ ਨੂੰ  ਮਾਰਚ  ੨੦੧੨  ਦੇ ਵਿੱਚ ਲਾਂਚ  ਕੀਤਾ ਗਿਆ ਸੀ। ਬਹੁਤ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਨੇ ਇਸ ਸਾਈਟ ਨੂੰ ਤਿਆਰ ਕਰਣ ਵਿੱਚ ਵਖ ਵਖ ਤਰੀਕਿਆਂ ਨਾਲ ਇਸ ਦੀ ਉਸਾਰੀ ਵਿਚ ਹਿਮਾਇਤ ਕੀਤੀ ਹੈ। ਜਿਸ ਵਿੱਚ ਸ਼ਾਮਿਲ ਹਨ ਦਿੱਤਾ ਗਿਆ ਦਾਨ ਅਤੇ ਉਧਾਰ ਦਿਤਾ ਗਿਆ ਮੈਟਰ,  ਇੰਟਰਵਿਊਆਂ ਅਤੇ ਪਰਸੰਸਾਯੋਗ ਸਲਾਹ ਜਿਸਦੇ ਅਸੀ ਬੇਹੱਦ ਅਹਿਸਾਨਮੰਦ ਹਾਂ ।  ਇਕ ਸਮਪੂਰਨ ਸੁਚੀ ਧੰਨਵਾਦ (ਅਕਨੌਲਿਜਮੇਂਟ) ਵਾਲੇ ਪੰਨੇ ਉੱਤੇ ਮਿਲੇਗਾ।

ਇੱਥੇ ਤੁਹਾਨੂੰ ਕੀ ਮਿਲੇਗਾ

ਇੱਥੇ ਤੁਹਾਨੂੰ ਮਿਲਣਗੇ ਡਿਜਿਟਾਈਜ਼ ਕੀਤੇ ਗਏ ਦਸਤਾਵੇਜ਼  (ਕਿਤਾਬਾਂ, ਰਿਪੋਰਟਾਂ, ਕਵਿਤਾਵਾਂ ਅਤੇ ਨਾਟਕ ),  ਤਸਵੀਰਾਂ,  ਵਿਡਿਓ ਅਤੇ  ਆਡੀਓ ਜੋ ਘਟਨਾ ਨਾਲ ਸੰਬਧਿਤ ਹਨ ।  ਨਾਲ ਹੀ ਪ੍ਰੋਫੈਸਰ ਹਿਊ ਜੋਹਨਸਟਨ ਦੀ ਕਿਤਾਬ ਕਾਮਾਗਾਟਾ ਮਾਰੂ  ਦਾ ਸਫਰ : ਸਿਖ੍ ਦੀ ਕੈਨੇਡਾ ਦੇ ਨਸਲਵਾਦ ਨੂੰ ਚਣੌਤੀ, (ਅੰਗਰੇਜ਼ੀ ਅਤੇ ਪੰਜਾਬੀ ਵਿਚ)  ਅਤੇ ਡਿਜਿਟਾਈਜ਼ ਕੀਤੀਆਂ ਗਈਆਂ ਚੀਜ਼ਾਂ  ਦੇ ਲਿੰਕਾਂ ਦੇ ਨਾਲ ਉਪਲੱਬਧ ਹਨ ।

ਵੈੱਬਸਾਈਟ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹਨ:

 • ਭਾਈ ਅਰਜਨ ਸਿੰਘ ਚੰਦ ਵਲੋਂ ਲਿਖੀ ਗਈ ਇੱਕ ਇਤਹਾਸਿਕ ਡਾਇਰੀ ਜੋ ਕਿ ਵੈਨਕੂਵਰ ਦੇ ਪਹਿਲੇ ਸਿੱਖ ਗੁਰੁਦਵਾਰੇ ਖਾਲਸਾ ਦੀਵਾਨ ਸੋਸਾਈਟੀ ਦੇ ਬਾਰੇ ਹੈ। ਡਾਇਰੀ ਵਿੱਚ ਗੁਰਦਵਾਰੇ ਦੀ ਕਮੇਟੀ ਦੀਆਂ ਰੋਜ਼ਾਨਾ ਸਰਗਰਮੀਆਂ ਦਾ ਵੇਰਵਾ, ਵੈਨਕੂਵਰ ਦੇ ਜੀਵਨ ਬਾਰੇ ਕਿੱਸੇ, ਸਮਾਜ ਸੇਵਾ ਲਈ ਇਕੱਤਰ ਕੀਤੇ ਫੰਡ, ਸੈਕਿੰਡ ਐਵਨਿਊ ਵਾਲੇ ਇਤਿਹਾਸਕ ਗੁਰਦਵਾਰੇ ਦੀਆਂ ਤਸਵੀਰਾਂ ਅਤੇ ਕਾਮਾਗਾਟਾ ਮਾਰੂ ਸ਼ੋਅਰ ਕਮੇਟੀ ਦੇ ਪਹਿਲੇ ਅਨੁਭਵ ਸ਼ਾਮਲ ਹਨ।
 • ਭਾਈਚਾਰੇ ਦੇ ਵਿਅਕਤੀਆਂ, ਵਿਦਵਾਨਾਂ ਅਤੇ ਨੌਜਵਾਨਾਂ ਦੀਆਂ ਵੀਡੀੳ ਇੰਟਰਵਿਊਸ ਹਨ । ਜੋ ਕਿ ਕਾਮਾਗਾਟਾ ਮਾਰੂ ਦੇ ਸਫਰ ਦੀ ਮਹੱਤਤਾ ਨੂੰ ਸਮਝਣ ਵਿਚ ਮਦਦ ਕਰਨਗੇ। ਮੁਸਾਫਰਾਂ ਦੇ ਪਰਵਾਰਾਂ ਨਾਲ ਇੰਟਰਵਿਊਸ ਵੀ ਸ਼ਾਮਲ ਹਨ।
 • ਇੱਕ ਕ੍ਰਿਆਸ਼ੀਲ ਸਮਾਂ-ਰੇਖਾ (ਇੰਟਰਐਕਟਿਵ ਟਾਇਮਲਾਇਨ)  ਜੋ ਭੂਗੋਲਕ ਤੇ ਕਾਲਕ੍ਰਿਮਕ ਪੱਖੋਂ ਵਲੋਂ ਕਾਮਾਗਾਟਾ ਮਾਰੂ  ਦੇ ਪ੍ਰਮੁੱਖ ਪਲਾਂ ਨੂੰ ਪੰਜ ਮੁੱਖ ਖੇਤਰਾਂ ਦੇ ਅਨੁਸਾਰ ਵੰਡਦੀ ਹੈ ਅਤੇ ਮੁਢਲੇ ਦਸਤਾਵੇਜ਼ਾਂ ਤੱਕ ਪਹੁੰਚਣ ਦਾ ਇੱਕ ਜਰਿਆ ਪੇਸ਼ ਕਰਦੀ ਹੈ।
 • ਇੱਕ ਮੁੱਖ ਮੁਸਾਫਰ ਸੂਚੀ ਜਿਸ ਨੇ ਕਈ ਵੱਖ-ਵੱਖ ਸੂਚੀਆਂ ਤੋਂ ਮਿਲੀ ਜਾਣਕਾਰੀ ਨੂੰ ਇਕਤਰ ਕੀਤਾ ਹੈ। ਅਤੇ ਇਹ ਸੂਚੀ ਲਿੰਕਸ ਰਾਹੀ ਵਿਸ਼ੇਸ਼ ਮੁਸਾਫਰਾਂ ਦੇ ਬਾਰੇ ਜਾਣਕਾਰੀ ਦਿੰਦੀ ਹੈ?
 • ਸੌ ਤੋਂ ਵਧ ਜੀਵਨਆਂ, ਉਹਨਾਂ ਮਹੱਤਵਪੂਰਣ ਵਿਅਕਤੀਆਂ ਦੀਆਂ, ਜਿਹੜੇ ਇਸ ਘਟਨਾ ਨਾਲ ਜੁੜੇ ਹੋਏ ਹਨ।
 • ਚੌਥੀ ਜਮਾਤ ਅਤੇ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ  ਤਿਆਰ ਕੀਤੇ ਗਏ ਲੈਸਨ ਪਲਾਨ।
 • ਇੱਕ ਸ਼ਬਦ ਸੰਗ੍ਰਿਹ ਜਿਸ ਵਿਚ: ਚੁਨਿੰਦਾ ਮੁੱਖ ਸ਼ਬਦਾਵਲੀ , ਲੋਕਾਂ, ਥਾਂਵਾਂ, ਸੰਸਥਾਵਾਂ ਅਤੇ ਘਟਨਾਵਾਂ ਡਿਜਿਟਾਈਜ਼ ਮੈਟਰ ਵਿਚ ਦਿਖਾਏ ਗਏ ਹਨ ।
 • ਇੱਕ ਵਿਆਪਕ ਪੁਸਤਕ ਸੂਚੀ ਜਿਸ ਦੇ ਵਿਚ ਕਾਮਾਗਾਟਾ ਮਾਰੂ ਦੇ ਬਾਰੇ ਪ੍ਰਕਾਸ਼ਿਤ ਅਤੇ ਵਿਦਵਾਨ ਮੈਟਰ ਸ਼ਾਮਲ ਕੀਤਾ ਗਿਆ ਹੈ ।?

ਸਾਰੇ ਹੱਕ ਰਾਖਵੇਂ ਹਨ (ਕਾਪੀਰਾਈਟ) / ਆਗਿਆ (ਰਿਕਵੈੱਸਟ)

ਫਿਰ ਪ੍ਰਕਾਸ਼ਿਤ ਦੀ ਆਗਿਆ ਅਤੇ ਡਿਜਿਟਲ ਕਾਂਟੇਂਟ ਦੇ ਵਰਤੋ ਦੀ ਜਾਣਕਾਰੀ ਦੇ ਲਈ, ਇੱਥੇ ਕਲਿੱਕ ਕਰੋ

ਪਹੁੰਚਯੋਗਤਾ

ਇਸ ਵੈਬਸਾਈਟ ਨੇ, ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਵਰਲਡ ਵਾਇਡ ਵੇਬ ਕੰਸੋਰਟਿਅਮ ਦੀਆਂ ਸੇਧਾਂ ਨੂੰ ਮੰਨੇ।  ਜਿੱਥੇ ਸੰਭਵ ਹੋ ਸਕਿਆ,  ਉੱਥੇ  ਵੈਬਸਾਈਟ ਦੇ  ਜ਼ਿਆਦਾਤਰ  ਪੰਨੇ, ਕਾਂਟੇਂਟ ਅਤੇ ਸਾਮਗਰੀ ਇਸ ਤਰ੍ਹਾਂ ਤਿਆਰ ਕੀਤੇ ਗਏ ਹਨ, ਜਿਸਦੇ ਨਾਲ ਉਹ ਆਨਲਾਇਨ ਪੜ੍ਹਨ ਵਾਲੀਆਂ ਵਿਓਤਾਂ ਅਤੇ ਸਾਫਟਵੇਯਰ  ਦੇ ਨਾਲ ਕੰਮ ਕਰ ਸਕਣ। ਵੈਬਸਾਈਟ ਦੇ ਸਾਰੇ ਮੁੱਖ  ਪੰਨਆਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਜਿਸਦੇ ਨਾਲ  ਘੱਟ ਨਿਗਾਹ ਵਾਲੇ ਲੋਕ,  ਸਕਰੀਨ ਰੀਡਰ  ਦੇ ਜ਼ਰਿਏ, ਸਾਈਟ ਦਾ ਵਰਤੋ ਕਰ ਸੱਕਦੇ ਹਨ । ਉਧਾਰਨ ਵਜੋ, ਆਮ ਤੌਰ ਤੇ ਤਸਵੀਰਾਂ ਦੇ ਨਾਲ ਥੋੜ੍ਹੇ ਬਹੁਤ ਟੈਕਸਟ ਵੀ ਉਪਲੱਬਧ ਹੈ ।  ਵੈਬਸਾਈਟ ਲਈ ਇਸਤੇਮਾਲ ਕੀਤੇ ਗਏ ਪ੍ਰਮੁੱਖ ਸਾਫਟਵੇਯਰ  ਦਰੁਪਲ, ਕਾਂਟੇਂਟਡੀਏਮ - ਇਸ ਪਹੁੰਚਯੋਗਤਾ ਦੀਆਂ ਸੇਧਾਂ ਨੂੰ ਖਿਆਲ ਵਿਚ ਰਖਦੇ ਹਨ । ਕੋਸ਼ਿਸ਼  ਕੀਤੀ ਗਈ ਹੈ ਕਿ ਜਹਿੜੇ ਸਾਫਟਵੇਯਰ ਅਤੇ ਡਿਸਪਲੇ ਸਮੱਗਰੀ  ਵਿਉਂਤ ਜੋ ਪਹੁੰਚਯੋਗਤਾ ਸਮੱਗਰੀਆਂ  ਦੇ ਨਾਲ ਮੇਲ ਨਹੀਂ ਖਾਂਦੇ ਨਾ ਵਰਤੇ ਜਾਣ। ਪਰ ਕਦੀ ਕਦੀ  ਇਨ੍ਹਾਂ ਨੂੰ ਇਸਤੇਮਾਲ ਕਰਣਾ ਜ਼ਰੂਰੀ ਸੀ ਤਾਂ ਕਿ ਕੁਝ ਹੋਰ ਮਹੱਤਵ  ਫੰਕਸ਼ਨ ਵੀ ਵਰਤੇ ਜਾ ਸਕਣ।.