ਸੰਗ੍ਰਹਿ ਵਿੱਚ ਖੋਜੋ
Left-hand navigation links (Punjabi)
ਜੀਵਨੀਆਂ
ਭਾਂਵੇਂ ਕਾਮਾਗਾਟਾ ਮਾਰੂ ਨਾਲ ਜੁੜੀਆਂ ਘਟਨਾਵਾਂ ਲੱਗਭੱਗ ੧੦੦ ਸਾਲ ਪੁਰਾਣੀਆਂ ਹਨ, ਇਹਨਾਂ ਘਟਨਾਵਾਂ ਨਾਲ ਜੁੜੇ ਵੱਖ ਵੱਖ ਵਿਅਕਤੀਆਂ ਦੇ ਜੀਵਾਨ ੧੯੧੪ ਤੱਕ ਸੀਮਤ ਨਹੀਂ ਸਨ। ਪ੍ਰੋਫੈਸਰ ਹਿਊ ਜੋਹਨਸਟਨ ਨੇ ਕਈ ਮੁੱਖ ਮੁਸਾਫਰਾਂ ਦੇ ਜੀਵਨ ਦੀਆਂ ਝਲਕੀਆਂ ਤਿਆਰ ਕੀਤੀਆਂ ਹਨ। ਜਿਹਨਾਂ ਵਿਚ: ਮੁਸਾਫਰਾਂ, ਸਰਕਾਰੀ ਮੁਲਾਜ਼ਮਾਂ, ਮੁੱਢਲੇ ਆਵਾਸੀ ਅਤੇ ਸਿਆਸੀ ਸੰਘਰਸ਼ੀਆਂ ਬਾਰੇ ਜਾਣਕਾਰੀ ਮਿਲਦੀ ਹੈ। ਇਹ ''ਝਲਕੀਆਂ'' ਇਹਨਾਂ ਮੁਸਾਫਰਾਂ ਦੇ ਜੀਵਨ ਤੇ ਰੋਸ਼ਨੀ ਪਾਉਂਦੀਆਂ ਹਨ ਅਤੇ ਦਿਖਾਉਂਦੀਆਂ ਹਨ ਕਿ ਇਹਨਾਂ ਦੇ ਜੀਵਨ ਕਾਮਾਗਾਟਾ ਮਾਰੂ ਨਾਲ ਕਿਸ ਤਰ੍ਹਾਂ ਜੁੜੇ ਸਨ, (ਮਾਨਸਿਕ, ਰਾਜਨੀਤਕ, ਸਮਾਜਕ ਜਾਂ ਹੋਰ ਤੌਰ ਤੇ) ਉਹਨਾਂ ਦੇ ਆਉਣ ਵਾਲੇ ਸਾਲਾਂ ਉੱਤੇ ਇਸ ਨੇ ਕੀ ਪ੍ਰਭਾਵ ਛੱਡਿਆ।
ਇਹ ਜੀਵਨੀਆਂ ਚਾਰ ਭਾਗਾਂ ਵਿੱਚ ਵੰਡੀਆਂ ਹਨ: ਸਰਕਾਰੀ ਮੁਲਾਜ਼ਮਾਂ, ਮੁਸਾਫਰਾਂ, ਸ਼ੋਰ ਕਮੇਟੀ, ਮੁੱਢਲੇ ਆਵਾਸੀ, ਅਤੇ ਸਿਆਸੀ ਸੰਘਰਸ਼ੀਆਂ।